Type Here to Get Search Results !

ਹੁਸ਼ਿਆਰਪੁਰ ਦੇ ਬੱਸ ਅੱਡਾ ਵਿਖੇ ਮੋਦੀ ਦਾ ਪੁਤਲਾ ਫੁਕ ਕੇ ਰੋਸ ਪ੍ਰਦਰਸ਼ਨ ਕੀਤਾ

 


ਹੁਸ਼ਿਆਰਪੁਰ,25 ਜੁਲਾਈ ( ਰਿੰਕੂ ਥਾਪਰ)ਸਫ਼ਾਈ ਸੇਵਕ ਬੀਬੀਆਂ-ਭੈਣਾਂ 'ਤੇ ਪੁਲਿਸ ਵਲੋਂ ਕੀਤੀ ਤਸ਼ੱਦਦ ਭਗਵੰਤ ਮਾਨ ਸਰਕਾਰ ਦੀ ਹੰਕਾਰੀ ਅਤੇ ਤਾਨਾਸ਼ਾਹੀ ਪ੍ਰਵਿਰਤੀ ਨੂੰ ਜ਼ਾਹਿਰ ਕਰਦੀ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਹੁਸ਼ਿਆਰਪੁਰ ਦੇ ਬੱਸ ਅੱਡਾ ਬਾਬਾ ਸਾਹਿਬ ਅੰਬੇਦਕਰ ਚੌਂਕ ਵਿਖੇ ਮੋਦੀ ਦਾ ਪੁਤਲਾ ਫੂਕਦੇ ਹੋਏ ਕੀਤਾ ਤੇ ਤੇ ਕਿਹਾ ਕਿ ਦਿੱਲੀ ਵਿਖੇ ਹੋਏ ਬੱਚਿਆ ਤੇ ਅੱਤਿਆਚਾਰ ਨੂੰ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੱਚਿਆਂ ਦਾ ਕੀ ਕਸੂਰ ਸੀ ਉਹਨਾਂ ਕਿਹਾ ਕਿ ਨੀਤ ਦੇ ਪੇਪਰ ਚੋਰੀ ਕਰਨ ਦੇ ਵਿੱਚ ਜਿਨਾਂ ਵੀ ਅਧਿਕਾਰੀਆਂ ਦਾ ਹੱਥ ਹੈ ।ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ।ਉਹਨਾਂ ਕਿਹਾ ਕਿ ਉਹ ਅਸਤੀਫਾ ਦੇਣ। ਇਸ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀ ਕੁਰਸੀ ਨੂੰ ਛੱਡੇ । ਉਹਨਾਂ ਨੇ ਭਗਵੰਤ ਮਾਨ ਸਰਕਾਰ ਦਾ ਵੀ ਦੱਬ ਕੇ ਪਿੱਟ ਸਿਆਪਾ ਕੀਤਾ । ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਪ੍ਰਧਾਨ ਅਸ਼ੋਕ ਸੱਲਨ,ਤਾਰਾ ਚੰਦ ,ਬਿੱਲਾ ਦਿਓਬਲ ਆਗੂ ਲਵਲੀ ,ਪਰਮਜੀਤ ਪਮਾ ਅਜੇ ਕੁਮਾਰ , ਸੰਜੀਵ ਕੁਮਾਰ ਨੇ ਕਿਹਾ ਕਿ ਬਦਲਾਅ ਅਤੇ ਰੰਗਲਾ ਪੰਜਾਬ ਦੇ ਵਾਅਦਿਆਂ 'ਤੇ ਬਣੀ ਭਗਵੰਤ ਸਰਕਾਰ ਅੱਜ ਪੰਜਾਬ ਨੂੰ ਪੁਲੀਸ ਸਟੇਟ ਬਣਾਉਣ 'ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਦਫ਼ਤਰਾਂ ਵਿਚ ਬਾਬਾ ਸਾਹਿਬ ਦੀ ਫ਼ੋਟੋ ਲਗਾ ਕੇ ਦਲਿਤ ਮਾਵਾਂ ਧੀਆਂ ਨਾਲ ਕੁੱਟਮਾਰ ਤੇ ਅੱਤਿਆਚਾਰ ਆਮ ਆਦਮੀ ਪਾਰਟੀ ਦੇ ਦੋਗਲੇ ਚਰਿੱਤਰ ਨੂੰ ਉਜਾਗਰ ਕਰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਅਫ਼ਸਰਾਂ ਖ਼ਿਲਾਫ਼ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇ। ਉਹਨੇ ਕਿਹਾ ਕਿ ਨਹੀਂ ਤਾਂ ਮਜਬੂਰਨ ਵਾਲਮੀਕੀ ਭਾਈਚਾਰੇ ਨਾਲ ਮਿਲਕੇ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਕੀਤਾ ਜਾਵੇਗਾ।

Post a Comment

0 Comments
* Please Don't Spam Here. All the Comments are Reviewed by Admin.

#codes