ਅੰਮ੍ਰਿਤਸਰ, 5 ਫਰਵਰੀ (ਵਿਕਾਸ ਕੁਮਾਰ) - ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਰੋਜ਼ਾਨਾਂ 57 ਮੋਬਾਇਲ ਕੈਂਪ ਲਗਾ ਕੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਲਾਭਪਾਤਰੀਆਂ ਦੀ ਰਜ਼ਿਸਟ੍ਰੇਸ਼ਨ ਕੀਤੀ ਜਾ ਰਹੀ ਹੈ।
ਇਨ੍ਹਾਂ ਕੈਂਪਾਂ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡ ਸਾਰੰਗਦੇਵ, ਚੇਤਨਪੁਰਾ, ਧਾਰੀਵਾਲ ਕਲੇਰ, ਅਵਾਂਣ (ਨੇੜੇ ਰਮਦਾਸ), ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਦੇ ਕਮਲਾ ਐਵੀਨਿਊ, ਦਿਯਾਨੰਦ ਨਗਰ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਪਿੰਡ ਗੁਮਾਨਪੁਰ, ਹਲਕਾ ਅਟਾਰੀ ਦੇ ਪਿੰਡ ਅਟਾਰੀ, ਪੰਡੋਰੀ ਵੜੈਚ, ਚੱਬਾ, ਵਡਾਲਾ ਭਿੱਟੇਵੱਡ, ਬੋਹੜੂ, ਚੀਚਾ, ਮੀਰਾਂਕੋਟ ਕਲਾਂ, ਰਾਮਪੁਰਾ, ਗਿੱਲ ਵਰਪਾਲ, ਫਤਹਿਗੜ੍ਹ ਸ਼ੁਕਰਚੱਕ, ਬੱਲ ਖੁਰਦ, ਰਾਜਾ ਤਾਲ, ਸੰਗਨਾ, ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਪਿੰਡ ਜਵੰਦਪੁਰ, ਬੱਲ ਸਰਾਏ, ਬਿਆਸ, ਰਾਜਪੁਰਾ, ਸੁਧਾਰ ਰਾਜਪੂਤਾਂ, ਭਿੰਡਰ, ਮੁਗਲਾਨੀ, ਏਕਲਗੱਡਾ, ਦਾਰਾ ਪੁਰ, ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਰਸਿੱਕਾ, ਚੌਂਕ ਮਹਿਤਾ, ਧਾਰਾਰ, ਦਸ਼ਮੇਸ਼ ਨਗਰ, ਵਡਾਲਾ ਜੌਹਲ, ਗਹਿਰੀ, ਕਿਲ੍ਹਾ ਜੀਵਨ ਸਿੰਘ, ਰੁਮਾਣਾ ਚੱਕਮ ਚੋਹਾਨ, ਹਲਕਾ ਮਜੀਠਾ ਦੇ ਪਿੰਡ ਟਾਹਲੀ ਸਾਹਿਬ, ਵਡਾਲਾ, ਭੰਗਵਾਂ, ਕੱਥੂਨੰਗਲ, ਮਰੜੀ ਕਲਾਂ, ਨੰਗਲ ਪੰਨਵਾਂ, ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੇ ਵਾਰਡ ਨੰਬਰ 18 ਅੰਮ੍ਰਿਤਸਰ, ਵਿਧਾਨ ਸਭਾ ਰਾਜਾ ਸਾਂਸੀ ਦੇ ਪਿੰਡ ਚੌਗਾਵਾਂ, ਕੋਹਾਲੀ, ਭੁੱਲਰ, ਅਦਲੀਵਾਲਾ, ਖਿਆਲਾ ਕਲਾਂ, ਬੱਚੀਵਿੰਡ, ਕਰਿਆਲ, ਟੋਲਾ ਨੰਗਲ, ਓਠੀਆਂ, ਅੰਮ੍ਰਿਤਸਰ ਦੱਖਣੀ ਹਲਕੇ ਦੇ ਵਾਰਡ ਨੰਬਰ 13 ਅਤੇ 3 ਵਿੱਚ ਵਿਸ਼ੇਸ਼ ਕੈਂਪ ਲਗਾਏ ਗਏ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪਰੋਕਤ 57 ਕੈਂਪ ਇਨ੍ਹਾਂ ਪਿੰਡਾਂ ਅਤੇ ਸ਼ਹਿਰਾਂ ਦੇ ਵਾਰਡਾਂ ਵਿੱਚ ਰੋਜ਼ਾਨਾਂ ਲੱਗ ਰਹੇ ਹਨ ਅਤੇ ਇਨ੍ਹਾਂ ਇਲਾਕਿਆਂ ਵਿੱਚ ਲਾਭਪਾਤਰੀਆਂ ਦੀ ਰਜ਼ਿਸਟ੍ਰੇਸ਼ਨ ਕਰਨ ਤੋਂ ਬਾਅਦ ਇਹ ਮੋਬਾਇਲ ਕੈਂਪ ਅਗਲੇ ਪਿੰਡਾਂ ਵਿੱਚ ਲਗਾਏ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਨਾਗਰਿਕ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਦਾ ਕਾਰਡ ਬਣਾ ਕੇ ਦਿੱਤਾ ਜਾਣਾ ਹੈ ਜਿਸ ਨਾਲ ਹਰ ਪਰਿਵਾਰ ਨੂੰ 10 ਲੱਖ ਰੁਪਏ ਸਲਾਨਾਂ ਦਾ ਸਿਹਤ ਬੀਮਾ ਕਵਰ ਹੋਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾਂ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ 89 ਨਾਮੀ ਹਸਪਤਾਲ ਮੁਫ਼ਤ ਇਲਾਜ ਲਈ ਸੂਚੀਬੱਧ ਕੀਤੇ ਗਏ ਹਨ। ਇਨਾਂ ਸੂਚੀਬੱਧ ਸੰਸਥਾਵਾਂ ਵਿਚੋਂ ਲਾਭਪਾਤਰੀ ਕਿਸੇ ਵੀ ਸੰਸਥਾਨ ਵਿਚੋਂ ਲਾਭਪਾਤਰੀ ਆਪਣਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਵਿੱਚ ਪਹੁੰਚ ਕੇ ਆਪਣੇ ਨਾਮ ਜ਼ਰੂਰ ਰਜਿਸਟਰਡ ਕਰਵਾਉਣ।

