ਹੁਸ਼ਿਆਰਪੁਰ,25 ਜੁਲਾਈ (ਰਿੰਕੂ ਥਾਪਰ) ਹੁਸ਼ਿਆਰਪੁਰ ਜੈਜੋਂ ਚੌਂਕੀ ਥਾਣਾ (ਮਾਹਿਲਪੁਰ) ਨਵੀ ਇੰਚਾਰਜ ਲੱਗੇ ਮੈਡਮ ਪ੍ਰਵੀਨ ਕੌਰ ਨੇ ਪੱਤਰਕਾਰਾਂ ਨਾਲ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ।ਉਹਨਾਂ ਕਿਹਾ ਕਿ ਲਗਾਤਾਰ ਲੁੱਟਾਂ ਖੋਹਾਂ ਅਤੇ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਜੇਕਰ ਇਹ ਸਮਝਦੇ ਹਨ ਕਿ ਉਹ ਕ੍ਰਾਈਮ ਕਰਕੇ ਘਟਨਾ ਨੂੰ ਅੰਜਾਮ ਦੇ ਕੇ ਬਚ ਜਾਣਗੇ ਤੇ ਇਹ ਉਹਨਾਂ ਦੀ ਬਹੁਤ ਵੱਡੀ ਗਲਤ ਫਹਿਮੀ ਹੈ ।ਉਸ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਨਹੀਂ ਛੱਡਾਂਗੀ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਬੰਦ ਕਰਕੇ ਹੀ ਰਹਾਂਗੀ ।ਉਸਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਹੋਇਆ ਕਿਹਾ ਕਿ ਉਹ ਬੇਫਿਕਰ ਹੋ ਕੇ ਉਹਨਾਂ ਨਾਲ ਸੰਪਰਕ ਕਰਨ ।ਉਹਨਾਂ ਲਈ ਕਾਨੂੰਨ ਦੇ ਦਰਵਾਜੇ ਹਮੇਸ਼ਾ ਲਈ ਖੁੱਲੇ ਹਨ ।ਉਸ ਨੇ ਕਿਹਾ ਕਿ ਉਹ ਕਿਸੇ ਸਮੇਂ ਵੀ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ। ਉਹ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰੇਗੀ ।

