ਹੁਸ਼ਿਆਰਪੁਰ,8 ਅਗਸਤ ( ਰਿੰਕੂ ਥਾਪਰ) ਕ੍ਰਿਸ਼ਚਨ ਵੈਲਫੇਅਰ ਸੁਸਾਇਟੀ ਹੁਸ਼ਿਆਰਪੁਰ ਦੇ ਪ੍ਰਧਾਨ ਸੁਨੀਲ ਮਸੀਹ ਅਤੇ ਪੈਰੀਂ ਮਸੀਹ ਚੇਅਰਮੈਨ ਹੁਸ਼ਿਆਰਪੁਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਹੋਏ ਦੱਸਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿ੍ਸਚਨ ਭਾਈਚਾਰੇ ਨੂੰ ਹਮੇਸ਼ਾ ਸਿਰਫ ਵੋਟ ਬੈਂਕ ਲਈ ਵਰਤਿਆ ਹੀ ਹੈ । ਜਦਕਿ ਪ੍ਰਵਾਸੀਆਂ ਨੂੰ ਹਰ ਸਹੂਲਤਾ ਦਿੱਤੀ ਜਾ ਰਿਹਾ ਹੈ ਜਦਕਿ ਮਸੀਹੀ ਭਾਈਚਾਰੇ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ।ਇਸ ਮੌਕੇ ਵਿਲੀਅਮ ਸੱਭਰਵਾਲ ਭੁੱਲਥ ਐੰਟੀ ਨਾਰਕੋਟਿਕ ਸੈੱਲ ਨੇ ਕਿਹਾ ਕਿ ਇਹ ਹੀ ਨਹੀ ਇਸ ਸਰਕਾਰ ਨੇ ਤਾਂ ਇਸਾਈ ਭਾਈਚਾਰੇ ਨੂੰ ਮਿਲਦੀਆਂ ਸਹੂਲਤਾਂ ਨੂੰ ਬੰਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਹੈ ਕਿ 20-25 ਲੱਖ ਦੇ ਕਰੀਬ ਪ੍ਰਵਾਸੀਆਂ ਨੂੰ ਪੰਜਾਬ ਦੀ ਧਰਤੀ 'ਤੇ ਪੱਕੇ ਤੌਰ 'ਤੇ ਵਸਾਇਆ ਜਾਵੇ। ਪੰਜਾਬ ਦੀ ਧਰਤੀ 'ਤੇ ਪ੍ਰਵਾਸੀ ਲੋਕਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬ ਦਾ ਭਵਿੱਖ ਖ਼ਤਰੇ 'ਚ ਦਿਖਾਈ ਦੇ ਰਿਹਾ ਹੈ। ਉਹਨਾਂ ਕਿਹਾ ਕਿ ਕ੍ਰਿਸ਼ਚਨ ਵੈਲਫੇਅਰ ਸੁਸਾਇਟੀ ਦੀ ਟੀਮ ਈਸਾਈ ਭਾਈਚਾਰੇ ਦੇ ਮੁੱਦਿਆ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਉਹਨਾਂ ਕਿਹਾ ਕਿ ਇਹ ਟੀਮ ਪੂਰੇ ਪੰਜਾਬ ਵਿਚ ਪਹਿਲ ਦੇ ਅਧਾਰ ਤੇ ਵਿਕਾਸ ਦੇ ਕੰਮ ਕਰਵਾ ਰਹੀ ਹੈ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਭਾਈਚਾਰੇ ਦੇ ਲੋਕਾਂ ਨੂੰ ਬਣਦਾ ਮਾਣ ਸਨਮਾਨ ਤਾਂ ਦਿੱਤਾ ਬੇਸ਼ੱਕ ਕੁਝ ਗਿਣੇ ਚੁਣਿਆ ਨੂੰ ਹੀ ਇਨ੍ਹੇ ਵਿੱਚ ਹੀ ਖੁਸ਼ ਹਨ। ਆਪਣੇ ਹੱਕਾਂ ਦੀ ਆਵਾਜ਼ ਕਿਸੇ ਨੇ ਵੀ ਚੰਗੀ ਤਰ੍ਹਾਂ ਬੁਲੰਦ ਨਹੀ ਕੀਤਾ। ਇਸ ਮੌਕੇ ਰਵੀ ਦੱਤ ਸੀਨੀਅਰ ਆਗੂ ਨੇ ਕਿਹਾ ਕਿ ਕ੍ਰਿਸ਼ਚਨ ਵੈਲਫੇਅਰ ਸੁਸਾਇਟੀ ਦੀ ਟੀਮ ਈਸਾਈ ਭਾਈਚਾਰੇ ਦੇ ਮੁੱਦਿਆ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਕੋਈ ਕਸਰ ਨਹੀਂ ਛੱਡੇਗੀ। ਇਸ ਮੌਕੇ ਯਾਕੂਬ ਮਸੀਹ ਨੇ ਕਿਹਾ ਕਿ ਇਹ ਟੀਮ ਪੂਰੇ ਪੰਜਾਬ ਵਿਚ ਪਹਿਲ ਦੇ ਅਧਾਰ ਤੇ ਵਿਕਾਸ ਦੇ ਕੰਮ ਕਰਵਾ ਰਹੀ ਹੈ।

