ਹੁਸ਼ਿਆਰਪੁਰ,9 ਅਗਸਤ ( ਰਿੰਕੂ ਥਾਪਰ)ਮਨੁੱਖੀ ਜੀਵਨ ਦੀ ਤੰਦਰੁਸਤੀ ਉਸ ਦੇ ਆਸ ਪੈਦਾ ਹੋ ਰਿਹਾ ਭੋਜਨ, ਕਿੰਨ੍ਹਾ ਥਾਵਾਂ ਉਤੇ ਵਿਕਰੀ ਹੋ ਰਿਹਾ ਭੋਜਨ,ਵਿਵਸਥਾ ਪੈਦਾ ਕਰਨ ਵਾਲੀ ਲੀਡਰਸਿ਼ਪ ਅਤੇ ਜੁੰਮੇਵਾਰ ਅਧਿਕਾਰੀਆਂ ਉਤੇ ਨਿਰਭਰ ਕਰਦੀ ਹੈ।ਪੈਸੇ ਦੀ ਲਾਲਸਾ ਨੇ ਹਰ ਕੁਆਲਟੀ ਦਾ ਵਿਨਾਸ਼ ਕਰਕੇ ਰੱਖ ਦਿਤਾ,ਲਾਲਸਾ ਨਾਲੋਂ ਵੱਡਾ ਵਿਨਾਸ਼ਕਾਰੀ ਦੈਂਤ ਸਭ ਕੁਝ ਉਜਾੜ ਰਿਹਾ ਹੈ।ਰਹੀਮਪੁਰ ਸਬਜੀ ਮੰਡੀ ਦੀ ਐਨੀ ਭੈੜੀ ਦੁਰਦਸ਼ਾ ਸ਼ਾਇਦ ਹੀ ਕਦੇ ਵੇਖਣ ਨੂੰ ਮਿਲੀ ਹੋਵੇ,ਜਿਹੜੀ ਵਿਵਸਥਾ ਅੱਜ ਦੀ ਲੀਡਰਸਿ਼ਪ ਨੇ ਪੈਦਾ ਕਰਕੇ ਰਖੀ ਤੇ ਸਭ ਤੋਂ ਮਾੜੀ ਵਿਵਵਸਥਾ ਨੂੰ ਸੁਧਾਰਨ ਦੀ ਥਾਂ ਲੋਕਾਂ ਵਲੋਂ ਦਿਤੇ ਜਾਂਦੇ ਟੈਕਸ ਦੇ ਪੈਸੇ ਨੂੰ ਡਕਾਰਨਾ ਦੀ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਲੋਕਾਂ ਵਲੋਂ ਹਰ ਰੋਜ਼ ਟੈਕਸ ਦੇ ਰੂਪ ਵਿਚ ਦਿਤੇ ਜਾਂਦੇ ਲੱਖਾਂ ਰੁਪਏ ਦੇ ਨਤੀਜੇ ਨਿਕਲ ਰਹੇ ਹਨ।ਫਿਰ ਪੜ੍ਹੇ ਲਿੱਖੇ ਲੋਕਾਂ ਦਾ ਸਿ਼ਹਰ ਹੈ ? ਸਿੱਖਿਆ ਅਗਰ ਚੰਗੀ ਵਿਵਸਥਾ ਨਹੀਂ ਦੇ ਸਕਦੀ ਤਾਂ ਫਿਰ ਉਸ ਦਾ ਕੀ ਫਾਇਦਾ ? ਅਜ ਫਿਰ ਲੋੜ ਹੈ ਮੰਡੀ ਬਚਾਓ ਸੰਘਰਸ਼ ਮੋਰਚਾ ਬਨਾਉਣ ਦੀ।ਧੀਮਾਨ ਨੇ ਦਸਿਆ ਕਿ ਮੰਡੀਕਰਨ ਬੋਰਡ ਦੇ ਉਚ ਅਧਿਕਾਰੀ ਵੀ ਮੰਡੀ ਵਿਚ ਹੀ ਬੈਠਦੇ ਹਨ ਤੇ ਉਨ੍ਹਾਂ ਦੇ ਨਜਦੀਕ ਪੰਜਾਬ ਪ੍ਰਦੂਸ਼ਦ ਕੰਟਰੋਲ ਬੋਰਡ ਦਾ ਦਫਤਰ ਵੀ ਨਜਦੀਕ ਹੀ ਹੈ,ਫਿਰ ਜਿ਼ਲਾ ਸਿਹਤ ਅਫਸਰ ਵੀ ਜਿ਼ਲੇ ਵਿਚ ਰਹਿੰਦੇ ਹਨ,ਨਗਰ ਨਿਗਮ ਅਤੇ 1 ਕਿਲੋਮੀਟਰ ਦੇ ਘਰੇ ਅੰਦਰ ਡਿਪਟੀ ਕਮਿਸ਼ਨਰ ਜੀ ਦਾ ਦਫਤਰ ਵੀ ਸਥਿਤੀ ਹੈ ਤੇ ਹੋਰ ਤੇ ਹੋਰ ਮੰਡੀਕਰਨ ਬੋਰਡ ਦੇ ਚੈਅਰਮੈਨ ਦਾ ਦਫਤਰ ਵੀ ਮੰਡੀ ਵਿਚ ਹੀ ਹੈ ਤੇ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਲੀਡਰਸਿ਼ਪ ਵੀ ਹੁਸਿ਼ਆਰਪੁਰ ਵਿਚ ਹੈ।ਪਰ ਉਸ ਸਭ ਦੇ ਬਾਵਜੂਦ ਮੰਡੀ ਦੀ ਅਤਿ ਗੰਦਗੀ ਨਾਲ ਭਰੀ ਵਿਵਸਥਾ ਟੈਕਸ ਦੇਣ ਵਾਲਿਆਂ ਨੂੰ ਮੁਹਈਆ ਕਰਵਾਈ ਜਾ ਰਹੀ ਹੈ।ਧੀਮਾਨ ਨੇ ਦਸਿਆ ਕਿ ਮੰਡੀ ਅੰਦਰ ਹਮੇਸ਼ਾਂ ਗੰਦਗੀ ਭਰੀ ਅਤੇ ਬਦਬੂ ਮਾਰਦੀਆਂ ਥਾਵਾਂ ਉਤੇ ਭੋਜਨ ਵਿਕਰੀ ਹੁੰਦਾ ਹੈ।ਗੰਦਗੀ ਦੇ ਢੇਰਾਂ ਅਤੇ ਮਲ ਮੂਤਰ ਤੋਂ ਪੈਦਾ ਹੋ ਰਿਹਾ ਬੈਕਟੀਰੀਆ,ਮੱਖੀਆਂ ਮਛੱਰ ਉਸੇ ਸਾਰੇ ਫਰੂਟ ਉਤੇ ਅਪਣਾ ਮਲ ਮੂਤਰ ਛੱਡਦਾ ਹੈ ਜਿਹੜਾ ਕਿ ਲੋਕਾਂ ਨੂੰ ਘਰਾਂ ਵਿਚ ਲਿਜਾ ਕੇ ਖਾਣਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸਾਡੇ ਰਹਿਣ ਸਹਿਣ ਅਤੇ ਖਾਣ ਪੀਣ ਦੀ ਗੁਣਵਤਾ ਵਿਚ ਐਨੀ ਗਿਰਾਵਟ ਆ ਗਈ ਹੈ ਕਿ ਅਸੀਂ ਸਾਰੇ ਗੰਦਗੀ ਭਰੀਆਂ ਥਾਵਾਂ ਉਤੇ ਭੋਜਨ ਖਾਣ ਲਈ ਮਜਬੂਰ ਹੋ ਰਹੇ ਹਾਂ।ਕੀ ਸਾਡੀ ਸੋਚ ਵਿਚ ਐਨੀ ਗਿਰਾਵਟ ਆ ਗਈ ਹੈ ਕਿ ਅਸੀਂ ਭੋਜਨ ਦੀ ਗੁਣਵਤਾ ਨੂੰ ਹੀ ਗੁੰਮ ਕਰ ਲਿਆ ਹੈ ?ਜਿਹੜੇ ਲੋਕ ਮੰਡੀ ਵਿਚ ਦੁਕਾਨਾ ਕਰਦੇ ਹਨ,ਵਪਾਰ ਕਰਦੇ ਹਨ ਤੇ ਵਿਕਰੇਤਾ ਹਨ ਅਤੇ ਖ੍ਰੀਦਦਾਰਾਂ ਦੀ ਸਿਹਤ ਦਾ ਪੰਜਾਬ ਸਰਕਾਰ ਅਤੇ ਮੰਡੀ ਦੇ ਅਧਿਕਾਰੀ ਕਿੰਨਾ ਨੁਕਸਾਨ ਕਰ ਰਹੇ ਹਨ,ਕੀ ਕਦੇ ਅਸੀਂ ਅੰਦਾਜਾ ਲਗਾਇਆ ?
ਧੀਮਾਨ ਨੇ ਦਸਿਆ ਕਿ ਉਨ੍ਹਾਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਵਿਚ ਸ਼ਕਾਇਤ ਦਰਜ ਕਰਵਾਈ ਹੋਈ ਹੈ,ਲਗਦਾ ਉਸ ਨੂੰ ਗ੍ਰਹਿਣ ਲੱਗਾ ਪਿਆ ਹੈ ਤੇ ਉਹ ਸ਼ਿਕਾਇਤ ਵੀ ਦਫਤਰਾਂ ਦੀ ਧੂਲ ਚੱਟ ਰਹੀ ਹੈ ? ਉਨ੍ਹਾਂ ਦਸਿਆ ਕਿ ਕੀ ਮੂਲ ਸੰਵਿਧਾਨਕ ਅਧਿਕਾਰਾਂ ਦਾ ਪੰਜਾਬ ਸਰਕਾਰ ਇਹੀ ਸਤਿਕਾਰ ਕਰਦੀ ਹੈ ?ਸਰਕਾਰ ਹੀ ਦੱਸੇ ਕਿ ਇਹ ਗੰਦਗੀ ਭਰੀ ਵਿਵਸਥਾ ਤੰਦਰੁਸਤੀ ਪੈਦਾ ਕਰਦੀ ਹੈ ਕਿ ਬੀਮਾਰ ਵਿਵਸਥਾ ਬਣਾ ਰਹੀ ਹੈ ? ਧੀਮਾਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਅਗਰ ਮੰਡੀ ਪ੍ਰਤੀ ਨਾ ਧਿਆਨ ਦਿਤਾ ਤਾਂ ਹਰ ਘਰ ਵਿਚ ਬੀਮਾਰੀ ਫੈਲੇਗੀ।ਰਾਜਨੀਤੀ ਤੋਂ ਉਪਰ ਉਠ ਕੇ ਕੰਮ ਕਰਨ ਦੀ ਜਰੂਰਤ ਹੈ।

