ਜਲੰਧਰ 21 ਅਪ੍ਰੈਲ ਇੰਨਕਮ ਟੈਕਸ ਦੇ ਇੰਨ., ਏਅਰ ਫੋਰਸ ਦੇ ਜਵਾਨ ਅਤੇ ਕਿਸੇ ਜੱਜ ਸਾਹਿਬ ਦੀ ਸਟੈਨੋ ਦੱਸਣ ਵਾਲੀ ਡੋਲੀ ਪਾਲ ਅਤੇ ਉਸ ਦੇ ਸਹਿਯੋਗੀਆ ਖਿਲਾਫ ਜਲਦੀ ਹੀ ਬਣਦੀ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਪੀੜਤ ਪਰਿਵਾਰ ਕੁਝ ਜਥੇਬੰਦੀਆ ਦੇ ਸਹਿਯੋਗ ਨਾਲ ਪੁਰਜੋਰ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ । ਇਹ ਸ਼ਬਦ ਰਾਜ ਕੁਮਾਰ ਅਰੋੜਾ ਪੰਜਾਬ ਉਪ-ਪ੍ਭਾਰੀ ਸ਼ਿਵਸੈਨਾ ਸਮਾਜਵਾਦੀ, ਮਨੀ ਕੁਮਾਰ ਅਰੋੜਾ ਪੰਜਾਬ ਯੁਵਾ ਪ੍ਧਾਨ ਤਹਿਲਕਾ ਐੰਟੀ ਕੁਰੱਪਸ਼ਨ ਸੁਸਾਇਟੀ, ਅਨਿਲ ਵਰਮਾ ਪ੍ਧਾਨ ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ, ਸੁਮਿਤ ਕੁਮਾਰ ਚੇਅਰਮੈਨ ਏਕਤਾ ਪ੍ਰੈੱਸ ਐਸੋਸੀਏਸ਼ਨ ਅਤੇ ਉੱਘੇ ਸਮਾਜ ਸੇਵਕ ਰਾਜ ਕੁਮਾਰ ਸਾਕੀ ਆਦਿ ਨੇ ਸਾਝੇ ਤੋਰ ਤੇ ਮੀਡੀਆ ਨਾਲ ਇੱਕ ਵਿਸ਼ੇਸ਼ ਤੌਰ ਭੇਟਵਾਰਤਾ ਕਰਦੇ ਹੋਏ ਕਹੇ ।
ਉਨਾਂ ਦੱਸਿਆ ਕਿ 4 ਅਪ੍ਰੈਲ ਨੂੰ ਓਕਤਾਂ ਨੇ ਮੇਰੇ ਵੱਡੇ ਭਰਾ ਨਰੇਸ਼ ਕੁਮਾਰ ਦੇ ਬੇਟੇ ਸਾਹਿਲ ਦੇ ਘਰ ਦੇ ਗੇਟ ਟੱਪ ਕੇ ਅੰਦਰੋ ਤਾਲੇ ਤੋੜ ਕੇ ਸਾਰਾ ਸਮਾਨ ਚੁੱਕ ਕੇ ਲੈ ਗਏ ਸੀ, ਜਿਸ ਦੀਆ ਸੀਸੀਟੀਵੀ ਕੈਮਰਿਆ ਦੀਆ ਫੁਟੇਜ ਵੀ ਜਾਂਚ ਅਧਿਕਾਰੀ ਏਸੀਪੀ ਹੈਡਕਵਾਟਰ ਸਾਹਿਬ ਨੂੰ ਦੇਣ ਦੇ ਬਾਵਜੂਦ ਪੁਲਿਸ ਵਲੋ ਟਾਲ-ਮਟੋਲ ਕੀਤੀ ਜਾ ਰਹੀ ਹੈ ।
ਉਨਾਂ ਦੱਸਿਆ ਕਿ ਇਸ ਸਬੰਧੀ ਸੰਖੇਪ ਤੋਰ ਤੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਇੱਕ ਮੰਗ ਪੱਤਰ ਵੀ ਪੁਲਿਸ ਅਧਿਕਾਰੀਆ ਨੂੰ ਦਿੱਤਾ ਗਿਆ ਸੀ ਪਰ ਅਫਸੋਸ ਕਿ ਇੱਕ ਮਹੀਨੇ ਤੋੰ ਵੀ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ । ਜਿਸ ਕਰਕੇ ਇੱਕ ਵਾਰ ਫਿਰ ਪੁਲਿਸ ਕਮਿਸ਼ਨਰ ਮੈਡਮ ਧੰਨਪ੍ਰੀਤ ਕੌਰ ਜੀ ਦੀ ਗੈਰ ਮੋਜੂਦਗੀ ਵਿੱਚ ਵਧੀਕ ਪੁਲਿਸ ਕਮਿਸ਼ਨਰ ਮਨਪ੍ਰੀਤ ਸਿੰਘ ਢਿੱਲੋ ਜੀ ਨੂੰ ਮੰਗ ਪੱਤਰ ਦੇ ਕੇ ਦੱਸ ਦਿੱਤਾ ਹੈ ਕੀ ਜੇਕਰ ਹੁਣ ਵੀ ਜਲਦੀ ਹੀ ਕੋਈ ਕਾਰਵਾਈ ਨਾ ਕੀਤੀ ਗਈ ਤੇ ਉਹ ਪੁਰਜੇਰ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ।
ਇਸ ਮੋਕੇ ਉਨਾਂ ਨਾਲ ਹਾਜਿਰ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਅਤੇ ਜਿਲਾ ਪ੍ਰਧਾਨ ਦੀਪਕ ਕੁਮਾਰ ਨੇ ਵੀ ਕਿਹਾ ਕਿ ਸ਼ਹਿਰ ਦੇ ਮਹੌਲ ਨੂੰ ਆਪਣੇ ਉੱਚ ਅਹੁੱਦਿਆ ਦੇ ਅਧਾਰ ਤੇ ਖਰਾਬ ਕਰਨ ਅਤੇ ਪੀੜਤ ਪਰਿਵਾਰ ਨਾਲ ਧੱਕਾ ਬਰਦਾਸ਼ਤ ਨਹੀ ਕੀਤਾ ਜਾਵੇਗਾ । ਇੰਨਸਾਫ ਦਿਵਾਉਣ ਲਈ ਜੋ ਵੀ ਕਰਨਾ ਪਿਆ ਮੋਢੇ ਨਾਲ ਮੋਢਾ ਜੋੜ ਕੇ ਸਹਿਯੋਗ ਕਰਨਗੇ । ਇਸ ਮੋਕੇ ਉਨਾਂ ਨਾਲ ਵਰਿੰਦਰ ਕੁਮਾਰ ਰਿਟਾ. ਨੇਵੀ ਅਫਸਰ, ਸਾਬਕਾ ਬਲਾਕ ਸੰਮਿਤੀ ਮੈਬਰ ਮੋਹਨ ਲਾਲ ਬੋਲੀਨਾ, ਰੋਬਿਨ ਗਿੱਲ ਲੇਸੜੀਵਾਲ, ਸੌਰਵ ਕੁਮਾਰ, ਗੁਰਪ੍ਰੀਤ ਗੋਪੀ ਆਦਿ ਵੀ ਹਾਜਿਰ ਸਨ।

