ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ‘ਤੇ ਫੇਰਬਦਲ ਕੀਤਾ ਗਿਆ ਹੈ, ਜਿਸ ਤਹਿਤ 129 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਮੁਤਾਬਕ ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਚੁੱਕੇ ਹਨ। ਸਰਕਾਰੀ ਸੂਚੀ ਅਨੁਸਾਰ ਕਈ ਮਹੱਤਵਪੂਰਨ ਤਾਇਨਾਤੀਆਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹਨ। ਸਰਬਜੀਤ ਸਿੰਘ ਨੂੰ ਤਰਨਤਾਰਨ ਤੋਂ ਬਦਲ ਕੇ ਏ.ਸੀ.ਪੀ. ਐਸ.ਡੀ. ਸਿਵਲ ਲਾਈਨਜ਼, ਲੁਧਿਆਣਾ ਲਗਾਇਆ ਗਿਆ ਹੈ। ਇਸੇ ਤਰ੍ਹਾਂ ਗੁਰਇਕਬਾਲ ਸਿੰਘ ਨੂੰ ਲੁਧਿਆਣਾ ਤੋਂ ਡੀ.ਐਸ.ਪੀ. ਐਸ.ਡੀ. ਬਨੂੜ, ਪਟਿਆਲਾ ਤਾਇਨਾਤ ਕੀਤਾ ਗਿਆ ਹੈ। ਭਾਰਤ ਭੂਸ਼ਣ ਨੂੰ ਫਗਵਾੜਾ ਤੋਂ ਚੱਬੇਵਾਲ (ਹੁਸ਼ਿਆਰਪੁਰ) ਭੇਜਿਆ ਗਿਆ ਹੈ, ਜਦਕਿ ਪਲਵਿੰਦਰ ਸਿੰਘ ਨੂੰ ਚੱਬੇਵਾਲ ਤੋਂ ਫਗਵਾੜਾ ਤਾਇਨਾਤ ਕੀਤਾ ਗਿਆ ਹੈ। ਹਰਵਿੰਦਰ ਸਿੰਘ ਨੂੰ ਪਟਿਆਲਾ ਤੋਂ ਬਦਲ ਕੇ ਡੀ.ਐਸ.ਪੀ. ਪੀ.ਬੀ.ਆਈ. ਐਨ.ਡੀ.ਪੀ.ਐਸ.-ਕਮ-ਨਾਰਕੋਟਿਕਸ, ਰੋਪੜ ਲਗਾਇਆ ਗਿਆ ਹੈ। ਤਬਾਦਲਿਆਂ ਦੀ ਪੂਰੀ ਸੂਚੀ ਖ਼ਬਰ ਦੇ ਹੇਠਾਂ ਦਿੱਤੀ ਗਈ ਹੈ।









