Type Here to Get Search Results !

ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਕੀਤਾ ਧਰਨਾ ਪ੍ਰਦਰਸ਼ਨ ਤੇ ਦਿੱਤਾ ਮੰਗ ਪੱਤਰ ਜਲਦੀ ਹੀ ਕਾਰਵਾਈ ਕਰਨ ਦਾ ਦਿੱਤਾ ਭਰੋਸਾ ਏਸੀਪੀ ਸੈਂਟਰਲ ਨੇ-ਰਾਜ ਕੁਮਾਰ ਅਰੋੜਾ

 


ਜਲੰਧਰ 17 ਅਪ੍ਰੈਲ (ਵਿਕਾਸ) ਨਿਊ ਦਸਮੇਸ਼ ਨਗਰ ਰਾਮਾਂ ਮੰਡੀ ਵਿੱਚ ਪੁਲਿਸ ਦੀ ਮੋਜੂਦਗੀ ਵਿੱਚ ਘਰ ਦੇ ਗੇਟ ਟੱਪ ਕੇ ਅੰਦਰੋਂ ਤਾਲੇ ਤੋੜਕੇ ਘਰ ਦਾ ਸਮਾਨ ਚੁੱਕ ਲੈਜਾਣ ਦੀ ਦਿੱਤੀ ਸ਼ਿਕਾਇਤ ਤੇ ਏਸੀਪੀ ਹੈਡਕੁਆਰਟਰ ਮਨਮੋਹਨ ਸਿੰਘ ਵਲੋਂ ਕਾਰਵਾਈ ਤਾਂ ਕੀ ਕਰਨੀ ਉਲਟਾ ਪੀੜਤ ਪਰਿਵਾਰ ਨੂੰ ਹੀ ਤੰਗ ਪ੍ਰੇਸਾਨ ਕਰ ਰਹੇ ਹਨ ਤੇ ਉਲ਼ਟਾ ਤਰਫਦਾਰੀ ਕਰਦੇ ਹੋਏ ਕਹਿ ਰਹੇ ਹਨ ਕਿ ਕੋਈ ਕਾਰਵਾਈ ਨਹੀਂ ਬਣਦੀ ਬੈਠਕੇ ਸਮਝੋਤਾ ਕਰ ਲਓ । ਜਿਸ ਕਰਕੇ ਹੀ ਅੱਜ ਪੀੜਤ ਪਰਿਵਾਰ ਵਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ । 

     ਇਸ ਸਬੰਧੀ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ, ਕ੍ਰਾਂਤੀਕਾਰੀ ਪ੍ਰੈਸ ਐਸੋਸੀਏਸ਼ਨ ਦੇ ਪ੍ਰਧਾਨ ਅਨਿਲ ਵਰਮਾ, ਏਕਤਾ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਸੁਮਿਤ ਕੁਮਾਰ ਅਤੇ ਗਲੋਬਲ ਮੀਡੀਆ ਨੈੱਟਵਰਕ ਦੇ ਯੁਵਾ ਪ੍ਰਧਾਨ ਮਨੀ ਕੁਮਾਰ ਅਰੋੜਾ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਸੀਪੀ ਸਾਹਿਬ ਦੇ ਗਲਤ ਵਤੀਰੇ ਨੂੰ ਦੇਖਦੇ ਹੋਏ ਤੇ ਪੀੜਤ ਪਰਿਵਾਰ ਨੂੰ ਇੰਨਸਾਫ਼ ਦਿਵਾਉਣ ਲਈ ਅੱਜ ਸਾਨੂੰ ਧਰਨਾ ਪ੍ਰਦਰਸ਼ਨ ਕਰਨਾ ਪਿਆ। ਜੋ ਸੰਵਿਧਾਨ ਚੌਂਕ ਤੋਂ ਪ੍ਰਸ਼ਾਸ਼ਨਿਕ ਦਫ਼ਤਰ ਤੱਕ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਆਏ ਤਾਂ ਮੋਕੇ ਤੇ ਆਏ ਏਸੀਪੀ ਸੈਂਟਰਲ ਅਜੇ ਜੀ ਨੇ ਮੰਗ ਪੱਤਰ ਲੈਂਦੇ ਹੋਏ ਪੁਰਜ਼ੋਰ ਭਰੋਸਾ ਦਿਵਾਇਆ ਕਿ ਜਲਦੀ ਹੀ ਬਿਆਨਾਂ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇਗੀ। ਜਿਸ ਕਰਕੇ ਉਨ੍ਹਾਂ ਨੂੰ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਫਿਰ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਪੁੱਤਲਾ ਵੀ ਸਾੜਿਆ ਜਾਵੇਗਾ।

     ਇਸ ਦੇ ਨਾਲ ਹੀ ਇੱਕ ਹੋਰ ਮਾਮਲਾ ਇੱਕ ਪੱਤਰਕਾਰ ਨੂੰ ਜਾਤੀਸੂਚਕ ਸ਼ਬਦ ਕਹਿਣ ਦਾ ਸੀ ਜਿਸ ਤੇ ਵੀ ਏਸੀਪੀ ਗਗਨਦੀਪ ਸਿੰਘ ਘੁੰਮਣ ਵਲੋਂ ਟਾਲਮਟੋਲ ਕਰਨ ਦਾ ਸੀ, ਜਿਸ ਤੇ ਏਸੀਪੀ ਅਜੇ ਜੀ ਨੇ ਕਿਹਾ ਕਿ ਉਹ ਛੁੱਟੀ ਤੇ ਹਨ ਇਸ ਕਰਕੇ ਉਸ ਸ਼ਿਕਾਇਤ ਦੀ ਜਾਂਚ ਹੋਰ ਕਿਸੇ ਤੋਂ ਕਰਵਾ ਕੇ ਬਣਦੀ ਕਾਰਵਾਈ ਕਰਵਾ ਦਿੱਤੀ ਜਾਵੇਗੀ।

     ਇਸ ਧਰਨਾ ਪ੍ਰਦਰਸ਼ਨ ਵਿੱਚ ਹੋਰਨਾਂ ਦੇ ਨਾਲ-ਨਾਲ ਸਾਬਕਾ ਸਰਪੰਚ ਬੱਲਾਂ, ਪਾਹਵਾ ਜੀ, ਵਰਿੰਦਰ ਕੁਮਾਰ ਅਰੋੜਾ, ਨਰੇਸ਼ ਕੁਮਾਰ ਅਰੋੜਾ, ਸਾਹਿਲ ਕੁਮਾਰ, ਮੀਤ ਭਲਵਾਨ, ਸੁਰਿੰਦਰ ਕੁਮਾਰ ਅਰੋੜਾ, ਸੰਨੀ ਚੰਦੜ ਆਦਿ ਭਾਰੀ ਗਿਣਤੀ ਸਮੱਰਥਕਾਂ ਨੇ ਸ਼ਾਮਿਲ ਹੋ ਕੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਨੂੰ ਇੰਨਸਾਫ਼ ਦਿਵਾਉਣ ਲਈ ਸਾਨੂੰ ਜਿੱਥੋਂ ਤੱਕ ਜਾਣਾ ਪਿਆ, ਪਿੱਛੇ ਨਹੀਂ ਹਟਾਂਗੇ ਤੇ ਜੋ ਆਪਣੇ ਆਪ ਨੂੰ ਜੱਜ ਦੀ ਸਟੈਨੋ ਅਤੇ ਇੱਕ ਵਲੋਂ ਇੰਨਕਮ ਟੈਕਸ ਦਾ ਇੰਸਪੈਕਟਰ ਦੱਸ ਕੇ ਡਾਕੂਆਂ ਵਾਲੇ ਕੰਮ ਕਰਨ ਵਾਲਿਆਂ ਨੂੰ ਸਜਾ ਦਿਵਾਉਣ ਵਿੱਚ ਪੂਰਾ ਸਹਿਯੋਗ ਦੇਣਗੇ।

Post a Comment

0 Comments
* Please Don't Spam Here. All the Comments are Reviewed by Admin.

#codes