Type Here to Get Search Results !

ਕੋਟ ਕਲਾਂ ਵਿੱਚ 58ਵਾਂ ਮੈਗਾ ਕੈਂਪ: ਡਿਜੀਟਲ ਪੀਪਲ ਐਸੋਸੀਏਸ਼ਨ ਤੇ ਪ੍ਰਸ਼ਾਸਨ ਦੀ ਸਾਂਝੀ ਪਹਿਲ


 

ਜਲੰਧਰ 26-04-26 (ਵਿਕਾਸ ਕੁਮਾਰ ) ਸਮਾਜ ਸੇਵੀ ਸੰਸਥਾ ਡਿਜੀਟਲ ਪੀਪਲ ਐਸੋਸੀਏਸ਼ਨ ਰਜਿ (DPA) ਅਤੇ ਜਲੰਧਰ ਪ੍ਰਸ਼ਾਸਨ ਦੇ ਸਾਂਝੇ ਯਤਨਾਂ ਸਦਕਾ ਅੱਜ ਪਿੰਡ ਕੋਟ ਕਲਾਂ ਵਿਖੇ 58ਵਾ ਇੱਕ ਵਿਸ਼ੇਸ਼ ‘ਮੈਗਾ ਕੈਂਪ’ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਮਕਸਦ ਸਰਕਾਰੀ ਸਹੂਲਤ MMSY ਨੂੰ ਲੋਕਾਂ ਦੀਆਂ ਬਰੂਹਾਂ ਤੱਕ ਪਹੁੰਚਾਉਣਾ ਸੀ।

ਕੈਂਪ ਦੀ ਮੁੱਖ ਪ੍ਰਾਪਤੀ: 10 ਲੱਖ ਵਾਲੇ ਸਿਹਤ ਕਾਰਡ

ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ 'ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ' ਤਹਿਤ ਲਾਭਪਾਤਰੀਆਂ ਦੇ ਰਜਿਸਟ੍ਰੇਸ਼ਨ ਕੀਤੀ ਗਈ। ਮੌਕੇ 'ਤੇ ਹੀ ਯੋਗ ਪਰਿਵਾਰਾਂ ਦੇ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਵਾਲੇ ਸਿਹਤ ਕਾਰਡ ਬਣਾਏ ਗਏ। ਇਸ ਸੁਵਿਧਾ ਨੇ ਪੰਜ ਪਿੰਡਾ ਦੇ ਵਾਸੀਆਂ ਵਿੱਚ ਭਾਰੀ ਉਤਸ਼ਾਹ ਪੈਦਾ ਕੀਤਾ, ਕਿਉਂਕਿ ਹੁਣ ਉਹ ਨਾਮੀ ਹਸਪਤਾਲਾਂ ਵਿੱਚ ਆਪਣਾ ਇਲਾਜ ਨਿਸ਼ਚਿੰਤ ਹੋ ਕੇ ਕਰਵਾ ਸਕਣਗੇ।

ਸਿਹਤ ਕਾਰਡਾਂ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਹੋਰ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਅਤੇ ਫਾਰਮ ਭਰਨ ਦੀ ਪ੍ਰਕਿਰਿਆ ਵੀ ਮੁਕੰਮਲ ਕੀਤੀ ਗਈ।

 ਡਿਜੀਟਲ ਪੀਪਲ ਐਸੋਸੀਏਸ਼ਨ ਦੀ ਟੀਮ ਨੇ ਲੋਕਾਂ ਨੂੰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਤਾਂ ਜੋ ਦਸਤਾਵੇਜ਼ੀ ਕੰਮ ਵਿੱਚ ਕੋਈ ਮੁਸ਼ਕਲ ਨਾ ਆਵੇ। ਕੈਂਪ ਵਿੱਚ ਪਿੰਡ ਕੋਟ ਕਲਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਸੰਸਥਾ ਦੇ ਪ੍ਰਧਾਨ ਕੁਲਪ੍ਰੀਤ ਸਿੰਘ ਨੇ ਕਿਹਾ "ਸਾਡਾ ਉਦੇਸ਼ ਹੈ ਕਿ ਕੋਈ ਵੀ ਗਰੀਬ ਪਰਿਵਾਰ ਪੈਸੇ ਦੀ ਤੰਗੀ ਕਾਰਨ ਇਲਾਜ ਤੋਂ ਵਾਂਝਾ ਨਾ ਰਹੇ। ਪ੍ਰਸ਼ਾਸਨ ਦੇ ਸਹਿਯੋਗ ਨਾਲ ਲਗਾਇਆ ਗਿਆ ਇਹ ਕੈਂਪ ਲੋਕਾਂ ਲਈ ਬਹੁਤ ਫਾਇਦੇਮੰਦ ਰਿਹਾ ਹੈ।"

ਪਿੰਡ ਦੀ ਪੰਚਾਇਤ ਅਤੇ ਇਲਾਕਾ ਨਿਵਾਸੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਐਸੋਸੀਏਸ਼ਨ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਨਾਲ ਆਮ ਜਨਤਾ ਦੇ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ।

Post a Comment

0 Comments
* Please Don't Spam Here. All the Comments are Reviewed by Admin.

#codes