Type Here to Get Search Results !

ਹਰਭਜਨ ਸਿੰਘ ਨੂੰ ਗੱਦਾਰ ਕਹਿਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇ ਕਾਰਵਾਈ -ਰਾਜ ਕੁਮਾਰ ਅਰੋੜਾ

 


ਜਲੰਧਰ 27 ਅਪ੍ਰੈਲ  ਪੰਜਾਬੀਅਤ ਦਾ ਨਾਮ ਦੇਸ਼-ਵਿਦੇਸ਼ ਵਿੱਚ ਚਮਕਾਉਣ ਵਾਲੇ ਖਿਡਾਰੀ ਹਰਭਜਨ ਸਿੰਘ ਨੂੰ ਗੱਦਾਰ ਕਹਿਣ ਵਾਲਿਆਂ ਖ਼ਿਲਾਫ਼ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ । ਇਹ ਮੰਗ ਕਰਦੇ ਹੋਏ ਤਹਿਲਕਾ ਐਟੀ ਕੁਰੱਪਸ਼ਨ ਸੁਸਾਇਟੀ ਦੇ ਆਰਗੇਨਾਈਜਰ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਹੋਰ ਪਾਰਟੀ ਛੱਡ ਕੇ ਆਵੇ-ਜਾਵੇ ਤਾਂ ਉਹ ਵਧੀਆ ਕਰਦਾ ਹੈ ਤੇ ਜੇਕਰ ਹੁਣ ਆਪਣਿਆਂ ਨੇ ਝੱੱਟਕਾ ਦਿੱਤਾ ਹੈ ਤਾਂ ਹੱਥਾਂ ਪੈਰਾਂ ਦੀਆਂ ਕਿਓ ਪੈ ਗਈਆਂ ਹਨ ਸਰਕਾਰ ਨੂੰ, ਹੜਬੜਾਹਟ ਵਿੱਚ ਸ਼ਰੇਆਮ ਕਾਨੂੰਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਉਹ ਪੁਲਿਸ ਮੁਲਾਜ਼ਮਾਂ ਦੀ ਮੈਜੂਦਗੀ ਵਿੱਚ, ਉਨ੍ਹਾਂ ਕਿਹਾ ਕਿ ਹਰਭਜਨ ਸਿੰਘ ਨੇ ਜਲੰਧਰ ਤੋੰ ਉੱਠ ਕੇ ਦੇਸ਼ ਵਿਦੇਸ਼ ਵਿੱਚ ਆਪਣੀ ਮਿਹਨਤ ਦੇ ਸੱਦਕਾ ਹੀ ਆਪਣੇ ਬਲਬੂਤੇ ਤੇ ਸਹਿਰ, ਸੂਬੇ ਪੰਜਾਬ ਅਤੇ ਫਿਰ ਭਾਰਤ ਦੇਸ਼ ਦਾ ਨਾਮ ਪੂਰੇ ਸੰਸਾਰ ਵਿੱਚ ਚਮਕਾਇਆ ਅਤੇ ਆਪਣੀ ਸਿੱਖੀ ਨੂੰ ਵੀ ਸੰਭਾਲ ਕੇ ਰੱਖਿਆ, ਜੋ ਕਿ ਬਹੁਤ ਮਾਣ ਵਾਲੀ ਗੱਲ ਹੈ । ਉਸ ਨੇ ਇਹ ਸਭ ਕਿਸੇ ਸਿਆਸੀ-ਗੈਰ ਸਿਆਸੀ ਪਾਰਟੀ ਦੇ ਜੋਰ ਤੇ ਹਾਸਿਲ ਨਹੀ ਕੀਤਾ ਹੈ, ਜੋ ਉਸ ਨੂੰ ਗੱਦਾਰ ਕਹਿ ਰਹੇ ਹਨ । ਅਜਿਹੇ ਨੌਜਵਾਨ ਨੂੰ ਗੱਦਾਰ ਕਹਿਣਾ ਕਾਫੀ ਸ਼ਰਮ ਵਾਲੀ ਗੱਲ ਹੈ, ਜਿਸ ਦੀ ਅਸੀ ਪੁਰਜੇਰ ਸ਼ਬਦਾ ਵਿੱਚ ਨਿਖੇਧੀ ਕਰਦੇ ਹਾ ਅਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਪੁਰਜੋਰ ਸਬਦਾਂ ਵਿੱਚ ਅਪੀਲ ਕਰਦੇ ਹਾਂ ਕਿ ਹਰਭਜਨ ਸਿੰਘ ਨੂੰ ਗੱਦਾਰ ਕਹਿਣ ਵਾਲੇ ਅਤੇ ਕੰਧਾਂ ਤੇ ਗੱਦਾਰ ਲਿਖਣ ਵਾਲਿਆ ਦੀ ਪਹਿਚਾਣ ਕਰਕੇ ਉਨਾਂ ਖਿਲਾਫ ਬਣਦੀ ਸਖਤ ਕਾਨੂਨੀ ਕਾਰਵਾਈ ਕੀਤੀ ਜਾਵੇ । ਕਿਓਕਿ ਇਸ ਨਾਲ ਕਰੀਬਨ ਸਾਰੇ ਹੀ ਖਿਡਾਰੀਆ ਦੇ ਨਾਲ-ਨਾਲ ਸਾਡੀਆ ਵੀ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ।

    ਉਨਾ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ-ਅੰਦਰ ਕਾਰਵਾਈ ਨਾ ਕੀਤੀ ਗਈ ਤਾਂ ਪੁਰਜੋਰ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੀ ਹੋਵੇਗੀ ।

Post a Comment

0 Comments
* Please Don't Spam Here. All the Comments are Reviewed by Admin.

#codes