ਨਸ਼ਾ ਤਸਕਰਾਂ ਖ਼ਿਲਾਫ਼ ਚੱਲ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਸ. ਹਰਵਿੰਦਰ ਸਿੰਘ ਵਿਰਕ (PPS), ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਦੀਆਂ ਹਦਾਇਤਾਂ ਹੇਠ ਪੁਲਿਸ ਨੇ ਨਸ਼ਾ ਤਸਕਰੀ ਦੇ ਵੱਡੇ ਰੈਕੇਟ ਦਾ ਪਰਦਾਫਾਸ਼ ਕਰਦਿਆਂ ਇੱਕ ਪਤੀ-ਪਤਨੀ ਨੂੰ ਗ੍ਰਿਫ਼ਤਾਰ ਕਰਕੇ 07 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਹੈ।
ਐਸਐਸਪੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਮੁਕੇਸ਼ ਕੁਮਾਰ (PPS), ਪੁਲਿਸ ਕਪਤਾਨ (ਸਥਾਨਕ/ਤਫਤੀਸ਼), ਅਤੇ ਓਂਕਾਰ ਸਿੰਘ ਬਰਾੜ, ਡੀਐਸਪੀ ਸਬ-ਡਵੀਜ਼ਨ ਨਕੋਦਰ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਦੌਰਾਨ ਸਬ-ਇੰਸਪੈਕਟਰ ਦਿਲਬਾਗ ਸਿੰਘ (ਮੁੱਖ ਅਫਸਰ, ਥਾਣਾ ਸਦਰ ਨਕੋਦਰ) ਅਤੇ ਉਨ੍ਹਾਂ ਦੀ ਟੀਮ ਦੀ ਅਹਿਮ ਭੂਮਿਕਾ ਰਹੀ।
ਚੈੱਕਿੰਗ ਦੌਰਾਨ ਸ਼ੱਕੀ ਹਿਲਜੁਲ
ਪੁਲਿਸ ਮੁਤਾਬਕ 20 ਜਨਵਰੀ 2026 ਨੂੰ ਡੀਐਸਪੀ ਓਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਇੱਕ ਪੁਲਿਸ ਪਾਰਟੀ, ਐਸਆਈ ਦਿਲਬਾਗ ਸਿੰਘ ਦੇ ਨਾਲ ਪਿੰਡ ਬਾਜੂਹਾ ਖੁਰਦ ਤੋਂ ਪਿੰਡ ਜੁਗਰਾਲ ਵੱਲ ਜਾਣ ਵਾਲੀ ਸੜਕ ’ਤੇ ਸ਼ੱਕੀ ਵਿਅਕਤੀਆਂ ਦੀ ਨਿਗਰਾਨੀ ਅਤੇ ਚੈੱਕਿੰਗ ਕਰ ਰਹੀ ਸੀ।
ਇਸ ਦੌਰਾਨ ਇੱਕ ਇੰਡੈਵਰ ਵਾਹਨ (PB-08-DD-2625) ਨਜ਼ਰ ਆਇਆ। ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਆਦਮੀ ਅਤੇ ਇੱਕ ਔਰਤ ਕਿੱਟ ਬੈਗ ਲੈ ਕੇ ਤੇਜ਼ੀ ਨਾਲ ਨਿਰਮਾਣ ਅਧੀਨ ਘਰ ਵਿਚ ਵੜ ਗਏ। ਸ਼ੱਕ ਹੋਣ ’ਤੇ ਪੁਲਿਸ ਨੇ ਪਿੱਛਾ ਕਰਕੇ ਘਰ ਵਿੱਚ ਦਾਖਲ ਹੋ ਕੇ ਦੋਵਾਂ ਨੂੰ ਕਾਬੂ ਕਰ ਲਿਆ।
ਅਫੀਮ ਅਤੇ ਡਰੱਗ ਮਨੀ ਬਰਾਮਦ
ਘਰ ਵਿੱਚ ਦਾਖਲ ਹੋਣ ’ਤੇ ਪੁਲਿਸ ਨੇ ਔਰਤ ਨੂੰ ਪੌੜੀਆਂ ਹੇਠਾਂ ਰੇਤ ਵਿੱਚ ਟੋਆ ਪੁੱਟਦੇ ਹੋਏ ਦੇਖਿਆ ਜਦਕਿ ਆਦਮੀ ਕਿੱਟ ਬੈਗ ਨੂੰ ਜ਼ਮੀਨ ਹੇਠ ਛੁਪਾਉਣ ਦੀ ਤਿਆਰੀ ਕਰ ਰਿਹਾ ਸੀ। ਤਲਾਸ਼ੀ ਦੌਰਾਨ ਕਿੱਟ ਬੈਗ ਵਿੱਚੋਂ:
07 ਕਿਲੋਗ੍ਰਾਮ ਅਫੀਮ
₹4,900/- ਡਰੱਗ ਮਨੀ
ਬਰਾਮਦ ਹੋਈ। ਇਸ ਦੇ ਨਾਲ ਅਪਰਾਧ ਵਿੱਚ ਵਰਤੀ ਗਈ ਗੱਡੀ ਵੀ ਪੁਲਿਸ ਨੇ ਜ਼ਬਤ ਕਰ ਲਈ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ
ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਇਸ ਤਰ੍ਹਾਂ ਹੋਈ:
ਧਰਮਿੰਦਰ ਸਿੰਘ ਚੀਮਾ, ਪੁੱਤਰ ਸੁਵੇਗ ਸਿੰਘ, ਵਾਸੀ ਪਿੰਡ ਬਾਜੂਹਾ ਖੁਰਦ, ਥਾਣਾ ਸਦਰ ਨਕੋਦਰ
ਚਰਨਜੀਤ ਕੌਰ, ਪਤਨੀ ਧਰਮਿੰਦਰ ਸਿੰਘ ਚੀਮਾ, ਵਾਸੀ ਪਿੰਡ ਬਾਜੂਹਾ ਖੁਰਦ, ਥਾਣਾ ਸਦਰ ਨਕੋਦਰ
ਮਾਮਲਾ ਦਰਜ
ਥਾਣਾ ਸਦਰ ਨਕੋਦਰ ਵਿਖੇ NDPS Act ਧਾਰਾ 18(C), 27(A), 61, 85 ਤਹਿਤ FIR No. 10 ਮਿਤੀ 20-01-2026 ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਕੇ ਨਸ਼ਾ ਨੈੱਟਵਰਕ ਦੇ ਅੱਗੇ-ਪਿੱਛੇ ਦੇ ਸਬੰਧਾਂ ਬਾਰੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਮੁੱਖ ਦੋਸ਼ੀ ਦਾ ਅਪਰਾਧਿਕ ਰਿਕਾਰਡ
ਪੁਲਿਸ ਮੁਤਾਬਕ ਧਰਮਿੰਦਰ ਸਿੰਘ ਚੀਮਾ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਮੌਜੂਦ ਹੈ, ਜਿਸ ਵਿੱਚ:
FIR No. 97 (14-12-2023) NDPS Act 18/61/85, ਥਾਣਾ ਸਮਾਲਸਰ, ਜ਼ਿਲ੍ਹਾ ਮੋਗਾ (200 ਗ੍ਰਾਮ ਅਫੀਮ ਬਰਾਮਦ)
FIR No. 49 (14-06-2021) ਧਾਰਾ 457/380/411 IPC, ਥਾਣਾ ਲਾਂਬੜਾ
ਜ਼ਬਤੀ ਵੇਰਵੇ
07 ਕਿਲੋਗ੍ਰਾਮ ਅਫੀਮ
₹4,900/- ਡਰੱਗ ਮਨੀ
ਇੰਡੈਵਰ ਵਾਹਨ PB-08-DD-2625

