Type Here to Get Search Results !

ਪੰਜਾਬ ‘ਚ ਕੋਰੋਨਾ ਦੇ 35 ਐਕਟਿਵ ਮਾਮਲੇ, ਲੁਧਿਆਣਾ ‘ਚ ਸਭ ਤੋਂ ਵੱਧ ਕੇਸ,



ਪੰਜਾਬ ‘ਚ ਕੋਰੋਨਾ ਦੇ ਐਕਟਿਵ ਮਾਮਲਿਆਂ ‘ਚ ਬੀਤੇ ਇੱਕ ਹਫ਼ਤੇ ਤੋਂ ਕਾਫ਼ੀ ਤੇਜ਼ੀ ਆਈ ਹੈ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ, ਜਿੱਥੇ ਪਿਛਲੇ ਹਫ਼ਤੇ 12 ਐਕਟਿਵ ਕੇਸ ਸੀ, ਹੁਣ ਇਨ੍ਹਾਂ ਦੀ ਸੰਖਿਆ ਵੱਧ ਕੇ 35 ਪਹੁੰਚ ਗਈ ਹੈ। ਸਭ ਤੋਂ ਵੱਧ ਮਾਮਲੇ ਲੁਧਿਆਣਾ ‘ਚ ਹੈ, ਇੱਥੇ 23 ਨਵੇਂ ਮਾਮਲੇ ਆ ਚੁੱਕੇ ਹਨ। ਬੀਤੇ 24 ਘੰਟਿਆਂ ‘ਚ 2 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ ਇੱਕ ਸ਼ਹਿਰੀ ਤੇ ਦੂਸਰਾ ਪੇਂਡੂ ਖੇਤਰ ਤੋਂ ਆਇਆ ਹੈ।

ਲੁਧਿਆਣਾ ‘ਚ ਇਹ ਕੇਸ ਅਜਿਹੇ ਸਮੇਂ ‘ਚ ਆ ਰਹੇ ਹਨ, ਜਦੋਂ ਜ਼ਿਮਨੀ ਚੋਣ ਦੇ ਚੱਲਦੇ ਰਾਜਨੈਤਿਕ ਹਲਚਲ, ਭੀੜ ‘ਚ ਚੋਣ ਪ੍ਰਚਾਰ ਤੇ ਗਰਮੀਆਂ ਦੀਆਂ ਛੁੱਟੀਆਂ ਕਾਰਨ ਟੂਰਿਸਟ ਜਗ੍ਹਾਵਾਂ ‘ਤੇ ਭੀੜ ਵੱਧ ਚੁੱਕੀ ਹੈ। ਲੁਧਿਆਣਾ ‘ਚ ਜਿੱਥੇ 23 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ, ਉੱਥੇ ਹੀ ਜਲੰਧਰ ‘ਚ 6, ਮੋਹਾਲੀ ‘ਚ 4 ਤੇ ਫਿਰੋਜ਼ਪੁਰ ‘ਚ 2 ਮਾਮਲੇ ਸਾਹਮਣੇ ਆਏ ਹਨ।

ਦੋ ਮਰੀਜ਼ਾ ਦੀ ਹੋ ਚੁੱਕੀ ਹੈ ਮੌਤ

ਲੁਧਿਆਣਾ ‘ਚ 2 ਕੋਰੋਨਾ ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਇੱਕ 69 ਸਾਲਾਂ ਮਹਿਲਾ ਹੈ, ਜਿਸ ਦਾ ਇਲਾਜ਼ ਪੀਜੀਆਈ ਚੰਡੀਗੜ੍ਹ ‘ਚ ਚੱਲ ਰਿਹਾ ਸੀ। ਦੂਜੀ ਮੌਤ 39 ਸਾਲਾਂ ਪੁਰਸ਼ ਦੀ ਹੋਈ ਹੈ, ਜਿਸਦਾ ਇਲਾਜ਼ ਗਵਰਨਮੈਂਟ ਮੈਡਿਕਲ ਕਾਲੇਜ ਐਂਡ ਹਾਸਪਿਟਲ, ਸੈਕਟਰ 32 ਚੰਡੀਗੜ੍ਹ ‘ਚ ਚੱਲ ਰਿਹਾ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਹਿਲਾਂ ਤੋਂ ਹੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਸਨ, ਜਿਸ ਕਾਰਨ ਕੋਰੋਨਾ ਵਾਇਰਸ ਇਨ੍ਹਾਂ ਮਾਮਲਿਆਂ ‘ਚ ਹੋਰ ਵੀ ਘਾਤਕ ਸਾਬਤ ਹੋਇਆ।

ਪੰਜਾਬ ਦੇ ਕੋਰੋਨਾ ਨੋਡਲ ਅਫ਼ਸਰ ਡਾ: ਰਾਜੇਸ਼ ਭਾਸਕਰ ਦਾ ਕਹਿਣਾ ਹੈ ਕਿ ਫ਼ਿਲਹਾਲ ਮਰੀਜ਼ਾ ‘ਚ ਹਲਕੇ ਲੱਛਣ ਦੇਖੇ ਜਾ ਰਹੇ ਹਨ ਤੇ ਸਥਿਤੀ ਕੰਟਰੋਲ ‘ਚ ਹੈ। ਸਿਹਤ ਵਿਭਾਗ ਸਥਿਤੀ ‘ਤੇ ਕਰੀਬ ਤੋਂ ਨਜ਼ਰ ਰੱਖ ਰਿਹਾ ਹੈ। ਆਉਣ ਵਾਲੇ ਦਿਨਾਂ ‘ਚ ਕੋਰੋਨਾ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਜਾ ਸਕਦੀ ਹੈ, ਫ਼ਿਲਹਾਲ ਅਜੇ ਇਸ ‘ਤੇ ਵਿਚਾਰ ਚੱਲ ਰਿਹਾ ਹੈ।

Post a Comment

0 Comments
* Please Don't Spam Here. All the Comments are Reviewed by Admin.

#codes