ਜਲੰਧਰ (ਵਿਕਾਸ ਕੁਮਾਰ )25 ਜਨਵਰੀ 2026 ਗਣਤੰਤਰ ਦਿਵਸ ਮੌਕੇ 26 ਜਨਵਰੀ ਨੂੰ ਹੋਣ ਵਾਲੇ ਜਸ਼ਨਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ ਅਤੇ ਕਾਨੂੰਨ ਵਿਵਸਥਾ ਤੇ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਫਲੈਗ ਮਾਰਚ ਕੀਤੇ ਗਏ ਹਨ ਇਹ ਫਲੈਗ ਮਾਰਚ ਸਿਰਫ਼ ਸੁਰੱਖਿਆ ਦ੍ਰਿੜ ਕਰਨ ਲਈ ਹੀ ਨਹੀਂ ਸਗੋਂ ਲੋਕਾਂ ਵਿੱਚ ਭਰੋਸਾ ਅਤੇ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਵੀ ਕੀਤੇ ਗਏ ਹਨ ਇਹ ਕਾਰਵਾਈਆਂ ਸੀਨੀਅਰ ਪੁਲਿਸ ਕਪਤਾਨ ਸ. ਹਰਵਿੰਦਰ ਸਿੰਘ ਵਿਰਕ ਦੇ ਨਿਰਦੇਸ਼ਾਂ ਹੇਠ ਹੋਈਆਂ ਜਿਨ੍ਹਾਂ ਦੌਰਾਨ ਐਸਪੀ ਮੁਕੇਸ਼ ਕੁਮਾਰ ਅਤੇ ਡੀਐਸਪੀ ਦਰਜੇ ਦੇ ਕਈ ਅਧਿਕਾਰੀਆਂ ਵੱਲੋਂ ਵੱਖ-ਵੱਖ ਸਬ ਡਿਵੀਜ਼ਨਾਂ ਵਿੱਚ ਖੁਦ ਨਿਗਰਾਨੀ ਕੀਤੀ ਗਈ ਗਣਤੰਤਰ ਦਿਵਸ ਸੁਰੱਖਿਆ ਯੋਜਨਾ ਤਹਿਤ ਲਗਭਗ 450 ਪੁਲਿਸ ਕਰਮਚਾਰੀ ਜ਼ਿਲ੍ਹੇ ਭਰ ਵਿੱਚ ਤਾਇਨਾਤ ਕੀਤੇ ਗਏ ਹਨ ਅਤੇ ਸਮਾਗਮ ਸਥਾਨਾਂ ਵੀਆਈਪੀ ਰੂਟਾਂ ਬੱਸ ਸਟੈਂਡਾਂ ਰੇਲਵੇ ਸਟੇਸ਼ਨਾਂ ਸ਼ਾਪਿੰਗ ਮਾਲਾਂ ਧਾਰਮਿਕ ਥਾਵਾਂ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਡੌਗ ਸਕੁਐਡ ਫਾਇਰ ਟੀਮਾਂ ਅਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਜਦਕਿ ਦਿਨ ਰਾਤ ਨਾਕੇ ਅਤੇ ਗਸ਼ਤ ਜਾਰੀ ਹੈ ਐਂਟਰੀ ਪੁਆਇੰਟਾਂ ‘ਤੇ ਸਖ਼ਤ ਤਲਾਸ਼ੀ ਪ੍ਰਬੰਧ ਕੀਤੇ ਗਏ ਹਨ ਅਤੇ ਮਹਿਲਾਵਾਂ ਦੀ ਜਾਂਚ ਲਈ ਵੱਖਰੇ ਪ੍ਰਬੰਧ ਵੀ ਯਕੀਨੀ ਬਣਾਏ ਗਏ ਹਨ ਇਸ ਤੋਂ ਇਲਾਵਾ ਮਹੱਤਵਪੂਰਨ ਮੂਰਤੀਆਂ ਸਮਾਰਕਾਂ ਧਾਰਮਿਕ ਸਥਾਨਾਂ ਅਤੇ ਸਰਕਾਰੀ ਇਮਾਰਤਾਂ ‘ਤੇ ਖਾਸ ਸੁਰੱਖਿਆ ਕੀਤੀ ਗਈ ਹੈ ਅਤੇ ERV ਟੀਮਾਂ ਨੂੰ 24 ਘੰਟੇ ਤਿਆਰ ਰੱਖਿਆ ਗਿਆ ਹੈ ਐਸਐਸਪੀ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਨਿੱਜੀ ਤੌਰ ‘ਤੇ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਡਿਊਟੀ ਕਰ ਰਹੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਲੰਧਰ ਦਿਹਾਤੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਵਸਤੂ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਅਤੇ ਐਮਰਜੈਂਸੀ ਮੌਕੇ 112 ਹੈਲਪਲਾਈਨ ‘ਤੇ ਸੰਪਰਕ ਕੀਤਾ ਜਾਵੇ

